Sunday, August 14, 2016

ਦੋਸਤੀ

ਮੇਰੇ ਨਦੀਮ
ਇਹ ਗੱਲਾਂ , ਇਹ ਹਾਸੇ,
ਇਹ ਲਫ਼ਜ਼ਾਂ , ਤਸਵੀਰਾਂ ਦੀ ਸਾਂਝ ,
ਇਹ ਸਭ ਕੀ ਹੈ
ਨਾ ਤੂੰ
ਆਪਣਾ ਵਜੂਦ ਜਾਹਰ ਕੀਤਾ
ਨਾ ਮੈਂ ਹੀ
ਰੂਹ ਦੇ ਪਰਦੇ ਲਾਹੇ
ਫੇਰ ਇਹ ਸੱਭ ਕਿਸ ਲਈ
ਮੈਂ ਕਈ ਵਾਰ ਸੋਚਿਆ
ਸ਼ਾਇਦ ਅੱਜ
ਮੇਰੀ ਬੁਕੱਲ
ਤੇਰੇ ਹੰਝੂਆਂ ਦੀ ਖੁਸ਼ਬੋ ਨਾਲ ਮਹਿਕੇਗੀ
ਸ਼ਾਇਦ ਅੱਜ
ਤੂੰ ਮੇਰੇ ਚੰਗਿਆੜਿਆਂ ਨੂੰ
ਭਾਂਬਡ਼ ਬਣਾ ਕੇ
ਸੁਆਹ ਕਰ ਦੇਵੇਂਗਾ
ਪਰ ਨਹੀਂ
ਤੂੰ ਤੇ ਮੈਂ
ਅਾਪੋ ਆਪਣੇ ਮਕਬਰੇ ਵਿੱਚ
ਆਪਣੀ ਮਮੀ ਦੀਆਂ ਪੱਟੀਆਂ ਬਦਲ ਰਹੇ ਹਾਂ

No comments:

Post a Comment