Thursday, April 26, 2018

ਮਸੀਹਾ

ਖ਼ੌਰੇ ਕਿਹੜੀ ਥਾਂ ਸੀ
ਬੱਸ ਇੰਨਾ ਪਤਾ
ਕਿ ਵੱਸਦੇ ਸਨ ਉੱਥੇ
ਮੇਰੇ ਤੇ ਤੇਰੇ ਜਿਹੇ ਇਨਸਾਨ

ਜ਼ੁਲਮ ਦੇ, ਵਿਤਕਰੇ ਦੇ
ਸ਼ੋਸ਼ਣ ਦੇ ਸ਼ਿਕਾਰ
ਨਿਰਾਸ਼
ਬੁਝੇ ਜਿਹੇ
ਇੰਤਜ਼ਾਰ ਕਰਦੇ
ਕਿਸੇ ਮਸੀਹਾ ਦੀ

ਕੌਣ ਬਣਦਾ
ਪਰ ਬਣਿਆ
ਕੋਈ ਸਿਰਫਿਰਾ, ਦੀਵਾਨਾ

ਜੂਝਿਆ
ਲੜਿਆ
ਤੇ ਹਾਰਿਆ
ਸਾਥ ਬਾਝੋਂ
ਯਕੀਨ ਬਾਝੋਂ

ਨਹੀਂ
ਇਹ ਓਹ ਮਸੀਹਾ ਤਾਂ ਨਹੀਂ ਸੀ
ਜਿਸਦੀ ਤਸਵੀਰ ਸੀ
ਸਾਡੇ ਖਿਆਲ ਵਿੱਚ

ਕੋਈ
ਮੇਰੇ ਤੇ ਤੇਰੇ ਜੇਹਾ
ਕਿਵੇਂ ਹੋ ਸਕਦਾ ਹੈ
ਸਮਾਜ ਦਾ ਨਾਇਕ

ਬਿੰਬ ਨੇ, ਪ੍ਰਤੀਕ ਨੇ
ਰੰਗਾਂ ਦੇ
ਹਥਿਆਰਾਂ ਦੇ
ਵਾਪਸ ਬੁਲਾਉਣਾ ਹੈ
ਉਹਨਾਂ ਨਾਇਕਾਂ ਨੂੰ
ਜੋ ਸਬੰਧਤ ਨੇ
ਵਿਰਸੇ ਨਾਲ, ਧਰਮ ਨਾਲ
ਇਤਿਹਾਸ ਨਾਲ

ਇਹ ਸੰਭਵ ਨਹੀਂ

ਹੁਣ
ਫੇਰ ਉਡੀਕ ਹੈ
ਨਵੇਂ ਕਿਸੇ ਮਸੀਹਾ ਦੀ

ਜਗਜੀਤ ਕਾਫ਼ਿਰ

Jagjit Kaafir

ਨਿਜਾਤ

ਤੂੰ
ਜੋ ਅਾਈਂ ਹੈਂ
ਮੇਰੀ ਨਿਜ਼ਾਤ ਨੂੰ
ਰਹਿਣ ਦੇ
ਇਹ ਕੋਸ਼ਿਸ਼ ਨਾ ਕਰ

ਇਹ ਜੰਜ਼ੀਰਾਂ
ਇਹ ਸਲਾਖਾਂ
ਇਹ ਸਲਾਭੀਆਂ ਕੰਧਾਂ
ਇਹ ਠੰਡਾ ਖੁਰਦਰਾ ਫਰਸ਼
ਇਹ ਨੀਮ ਹਨੇਰਾ

ਇਹ ਕੈਦਖਾਨਾ
ਮੇਰਾ ਹੀ ਵਿਸਥਾਰ ਹੈ
ਇਹ ਮੈਂ ਹੀ ਹਾਂ

ਓਹ ਆਜ਼ਾਦ ਹਵਾਵਾਂ
ਓਹ ਤੇਜ਼ ਰੌਸ਼ਨੀ
ਬੇੜੀਆਂ ਤੋਂ ਸੱਖਣੇ ਪੈਰ

ਨਹੀਂ
ਮੈਂ ਨਹੀਂ ਜੀ ਸਕਦਾ
ਅੰਨਾ ਹੋ ਜਾਵਾਂਗਾ
ਲੱਭਾਂਗਾ ਕੋਈ ਸਹਾਰਾ
ਤੁਰਨ ਲਈ
ਲਰਜ਼ ਉਠੇਗਾ ਮੇਰਾ ਵਜੂਦ

ਇੰਜ ਨਾ ਕਰ
ਵਾਪਸ ਮੁੜ ਜਾ
ਆਪਣੀ ਦੁਨੀਆਂ ਵਿੱਚ

ਮੈਂ
ਅਜੇ ਜੀਣਾ ਹੈ
ਕੁਝ ਹੋਰ ਸਮਾਂ
ਆਪਣੀ ਕੈਦ ਵਿੱਚ

ਜਗਜੀਤ ਕਾਫਿਰ

Jagjit Kaafir

Monday, April 9, 2018

बेहतर यही है कि मुझको भुला दो

ना तड़पो मेरे ग़म में शामों सहर तुम,
मेरे नक्श अपने दिल से मिटा दो।
ना आंसू बहाओ मेरी याद में अब,
बेहतर यही है कि मुझको भुला दो।

मुझको मुहब्बत जताने से पहले,
अंज़ाम ए मुहब्बत को सोचा तो होता।
अब जो शिकश्ता हो अपने अहद से
खुद से रिहाई मुझे भी दिला दो।
बेहतर यही है कि मुझको भुला दो।

महज़ ख़ाब हूं और कुछ भी नहीं मैं,
हकीकत मुझे तुम बना ना सकोगे।
उम्र कैसे कटेगी किसी ख़ाब के संग,
इस ख़ाब को अब नज़र से गिरा दो।
बेहतर यही है कि मुझको भुला दो।

देखो जरा अपनी नज़रें उठा कर,
ये बहारें, ये कलियां तुम्हारे लिए हैं।
ना ठुकराओ इनको मेरी वजह से,
बुझते चिराग़ों को फिर से जला दो।
बेहतर यही है कि मुझको भुला दो।

जगजीत काफ़िर