ਜਾਨ ਲੈ ਲਵੇ
ਇਸ਼ਕ ਮੇਰੀ
ਪਰ ਬਖ਼ਸ਼ ਦਵੇ ਮੈਨੂੰ
ਇਹ ਤੜਫ਼
ਕਿਂਵੇ ਸਹਾਂ
ਕਿੰਨੀ ਸਹਾਂ
ਕੋਈ ਤਾਂ ਹੱਦ ਹੋਵੇ
ਨਹੀਂ ਜਰ ਹੁੰਦਾ
ਵਿਛੱੜਣਾ ਉਸਦਾ
ਬੇਰੁਖ਼ੀ ਉਸਦੀ
ਮੌਤ ਨਿਜ਼ਾਤ ਹੈ
ਮੁਕਤੀ ਹੈ
ਸਿਰਫ਼ ਆਪਣੇ ਆਪ ਤੋਂ
ਇਹ ਤਾਂ ਖ਼ਵਾਹਿਸ਼ ਨਹੀਂ
ਨਿਜ਼ਾਤ ਮਿਲੇ
ਤੇਰੀ ਯਾਦ ਕੋਲੋਂ
ਖ਼ਿਆਲ ਕੋਲੋਂ
ਮੁੜ ਕੋਰਾ ਕਾਗਜ਼ ਹੋਵਾਂ
ਤੇ ਲਿਖਾਂ
ਕੋਈ ਨਵੀਂ ਇਬਾਰਤ
ਮੁਮਕਿਨ ਨਹੀਂ
ਰਹਿਮ ਕਰ
ਲ਼ੈ ਜਾ
ਜੋ ਕੁਝ ਹੈ ਤੇਰਾ
ਮੇਰੇ ਅੰਦਰ
ਖ਼ਾਲੀ ਕਰ ਦੇ
ਮੇਰੀ ਰੂਹ ਨੂੰ
ਜਿਸਮ ਨੂੰ
ਜ਼ਿਹਨ ਨੂੰ
ਸ਼ਾਇਦ ਪਨਾਹ ਮਿਲੇ
ਕਿਸੇ ਕਬਰ ਉੱਤੇ
ਕਿਸੇ ਵਿਰਾਨੇ ਅੰਦਰ
ਜਾਂ ਆਪਣੇ ਹੀ ਅੰਦਰ
ਕਾਫ਼ਿਰ