Sunday, March 18, 2018

ਦਿਲ ਕਰਦਾ ਹੈ

ਕਦੇ ਕਦੇ
ਦਿਲ ਕਰਦਾ ਹੈ
ਹੱਸਾਂ ਆਪਣੇ ਆਪ ਤੇ
ਖੁੱਲ ਕੇ
ਪਾਗਲਾਂ ਵਾਂਗ
ਕਬੂਲ ਕਰਾਂ
ਆਪਣੀ ਕਮਜ਼ੋਰੀਆਂ ਆਪਣੇ ਡਰ
ਤੇ ਕਬੂਲ ਕਰਾਂ
ਨਹੀਂ ਚਾਹੁੰਦਾ ਮੈਂ
ਇਹ ਨਿਜ਼ਾਮ
ਜਿੱਥੇ ਕੋਈ ਕੀਮਤ ਨਹੀਂ
ਮਲੂਕ ਜਜ਼ਬਾਤਾਂ ਦੀ
ਸ਼ਰਾਫ਼ਤ ਦੀ
ਮੁਹੱਬਤ ਦੀ

ਤੇ ਲਿਖਦਾ ਹਾਂ
ਹਰ ਉਹ ਗੱਲ
ਜੋ ਟੁੰਬਦੀ ਹੈ
ਇਨਸਾਨੀ ਜ਼ਹਿਨ ਨੂੰ
ਦਿਲਾਂ ਨੂੰ
ਅਵਾਮ ਦੀ ਸੋਚ ਨੂੰ

ਤੁਸੀਂ ਤੜਫਦੇ ਹੋ
ਇਸ ਦੀ ਇਹ ਮਜ਼ਾਲ
ਇਹ ਕਿਵੇਂ ਬੋਲਿਆ
ਜੀਭ ਕੱਟ ਲੋ ਇਸਦੀ

ਤੁਸੀਂ ਮਾਲਿਕ ਹੋ
ਸਰਮਾਏ ਦੇ
ਧਰਮ ਦੇ
ਤਖ਼ਤ ਦੇ
ਇਖਲਾਕ ਦੇ
ਫਤਵਾ ਦੇ ਸਕਦੇ ਹੋ
ਹਰ ਕਾਫ਼ਿਰ ਨੂੰ ਸੂਲੀ ਦਾ

ਇਹ ਕੋਸ਼ਿਸ਼ ਫਿਜ਼ੂਲ ਹੈ
ਜਜ਼ਬਾਤ, ਖਿਆਲ
ਬੰਨੇ ਨਹੀਂ ਜਾਂਦੇ
ਕਿਸੇ ਇੱਕ ਦੇ ਮਰਣ ਤੇ
ਖਿਆਲ ਨਹੀਂ ਮਰਦਾ
ਸੋਚ ਨਹੀਂ ਮਰਦੀ
ਉਹ ਨਹੀਂ ਮਰਦੇ
ਜਿਹਨਾਂ ਦਾ ਮਜ਼ਹਬ
ਮਨੁੱਖਤਾ ਹੈ

ਜੇ ਕਾਫ਼ਿਰ ਮਰ ਗਏ
ਫੇਰ ਵੀ ਮਘਦੀ ਰਹੂ
ਮਸ਼ਾਲ ਸਵਾਲਾਂ ਦੀ
ਮਸ਼ਾਲ ਸਵਾਲਾਂ ਦੀ

ਜਗਜੀਤ ਕਾਫ਼ਿਰ
9815160863

No comments:

Post a Comment